शब्दैरर्थाः प्रतीयन्ते सर्वत्रैवं क्व निश्चयः ।
स्फोटादर्थप्रतीतिश्चेद् व्यज्यते तैः क्व निर्णयः ॥६५॥
śabdairarthāḥ pratīyante sarvatraivaṃ kva niścayaḥ |
sphoṭādarthapratītiśced vyajyate taiḥ kva nirṇayaḥ
(ਜੇ) ਅਰਥ ਹਰ ਥਾਂ ਇਉਂ ਸ਼ਬਦਾਂ ਦੁਆਰਾ ਜਾਣੇ ਜਾਂਦੇ ਹਨ — ਤਾਂ (ਵਸਤੂ ਬਾਰੇ ਕੋਈ ਸੁਤੰਤਰ) ਨਿਸ਼ਚਾ ਕਿੱਥੇ? ਅਤੇ ਜੇ (ਕਹੋ ਕਿ) ਅਰਥ ਦੀ ਪ੍ਰਤੀਤੀ ਸਫੋਟ ਤੋਂ (ਉੱਠਦੀ) ਹੈ, ਜੋ ਉਨ੍ਹਾਂ (ਵਰਣਾਂ) ਦੁਆਰਾ ਅਭਿਵਿਅਕਤ ਹੁੰਦਾ ਹੈ — ਤਾਂ ਨਿਰਣਾ ਕਿੱਥੇ (ਚੇਤਨਾ ਤੋਂ ਬਿਨਾਂ)?