बालमूकादिविज्ञानसदृशी किदृशी क्रिया ।
सविकल्पस्य योगित्वाद्यथावस्तु ग्रहः कथम् ॥८२॥
bālamūkādivijñānasadṛśī kidṛśī kriyā |
savikalpasya yogitvādyathāvastu grahaḥ katham
(ਬੌਧ ਮਤ ਅਨੁਸਾਰ ਨਿਰਵਿਕਲਪ ਪ੍ਰਤੱਖ) ਬੱਚੇ ਜਾਂ ਗੁੰਗੇ ਦੇ ਗਿਆਨ ਵਰਗਾ ਹੈ — (ਉਹ) ਕਿਹੋ ਜਿਹੀ (ਪ੍ਰਭਾਵੀ) ਕਿਰਿਆ (ਦਾ ਆਧਾਰ ਹੋਵੇ)? ਅਤੇ ਕਿਉਂਕਿ ਸਵਿਕਲਪ (ਗਿਆਨ ਅਸਲ ਵਿਸ਼ੇ-ਰਹਿਤ ਸ਼ਬਦਾਂ ਨਾਲ) ਜੁੜਿਆ ਹੈ, ਵਸਤੂ ਨੂੰ ਜਿਵੇਂ ਹੈ ਉਵੇਂ ਗ੍ਰਹਿਣ ਕਿਵੇਂ ਹੋਵੇ?